
ਜਿਨ੍ਹਾਂ ਲੋਕਾਂ ਨੂੰ ਸਾਡੀਆਂ ਸੜਕਾਂ ‘ਤੇ ਹਾਦਸੇ ਹੋਣ ਕਾਰਨ ਗੰਭੀਰ ਸੱਟਾਂ ਚੋਟਾਂ ਲੱਗੀਆਂ ਹਨ, ਉਨ੍ਹਾਂ ਦੇ ਹੱਕਾਂ ਅਤੇ ਯੋਗ ਮੁਆਵਜ਼ਾ ਦਿਵਾਉਣ ਦੀ ਵਕਾਲਤ ਕਰਨ ਲਈ ਬ੍ਰਿਟਿਸ਼ ਕੁਲੰਬੀਆ ਦੇ ਇੱਕ ਗਰੁੱਪ ਨੇ ਆਪਣੇ ਆਪ ਨੂੰ ਸਮ੍ਰਪਿਤ ਕੀਤਾ ਹੋਇਆ ਹੈ। 1974 ਤੋਂ ਜਦੋਂ ਦੀ ICBC ਸਥਾਪਿਤ ਹੋਈ ਹੈ ਅਸੀਂ ਉਦੋਂ ਤੋਂ ਹੀ ਬੀ ਸੀ ਭਰ ‘ਚ ਉਨ੍ਹਾਂ ਲੋਕਾਂ ਦੀ ਰਿਕਵਰੀ ਲਈ ਸਰਗਰਮੀ ਨਾਲ਼ ਸਮਰਥਨ ਕਰ ਰਹੇ ਹਾਂ ਜਿਹੜੇ ਲੋਕਾਂ ਨੂੰ ਇੰਸ਼ੋਰੈਂਸ ਦੀ ਮਨੌਪਲੀ ਵਿਰੁੱਧ ਔਖੀ ਲੜਾਈ ਲੜਨੀ ਪੈਂਦੀ ਹੈ।
ਸਾਡਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਬੀ ਸੀ ਦਾ ਹਰ ਨਿਵਾਸੀ ਇਸ ਗੱਲ ਤੋਂ ਜਾਣੂ ਹੋ ਸਕੇ ਕਿ ਨੋ ਫਾਲਟ ਇੰਸ਼ੋਰੈਂਸ ਦਾ ਮਤਲਬ ਉਨ੍ਹਾਂ ਲਈ ਕੀ ਹੋਵੇਗਾ ਅਤੇ ਇਸ ਬਾਰੇ ਅਸੀਂ ਸਾਰੇ ਮਿਲ਼ ਕੇ ਕੀ ਕਰ ਸਕਦੇ ਹਾਂ।